ਮੈਨਿਊ ਛੱਡ ਦਿਉ English | Français | 中文 | Italiano | Português | Español | ਪੰਜਾਬੀ
Carpooling | Emergency Ride Home
ਓਨਟੇਰੀਓ ਦੀ ਆਮ ਜਨਤਾ ਵਾਲ਼ਾ ਕਾਰਪੂਲ ਜ਼ੋਨ ਚੁਣਨ ਵਾਸਤੇ ਇਸ ਪੰਨੇ ਦੇ ਅੱਧ-ਵਿਚਕਾਰ ਦਿੱਤੇ ਲਿੰਕਾਂ `ਤੇ ਕਲਿੱਕ ਕਰੋ।

ਕਈ ਰੋਜ਼ਗਾਰਦਾਤਾ ਆਪਣੇ ਨਿਜੀ ਕਾਰਪੂਲ ਜ਼ੋਨ ਬਣਾ ਰਹੇ ਹਨ:

ਆਪਣੇ ਕੰਮ ਵਾਲੀ ਥਾਂ ਦਾ
ਕਾਰਪੂਲ ਜ਼ੋਨ ਪਤਾ ਕਰੋ!


Smart Commute Carpool Zone ਵਿਖੇ ਜੀ ਆਇਆਂ ਨੂੰ! ਕੁੱਝ ਹੀ ਸੁਖਾਲ਼ੇ ਕਦਮਾਂ ਵਿੱਚ ਤੁਸੀਂ ਆਉਣ-ਜਾਣ ਵਾਲ਼ੇ ਹੋਰ ਵਿਅਕਤੀ ਲੱਭ ਸਕਦੇ ਹੋ ਜਿਨ੍ਹਾਂ ਨਾਲ ਸਫ਼ਰ ਮਿਲ ਕੇ ਕੀਤਾ ਜਾ ਸਕਦਾ ਹੈ:
  1. ਇਸ ਮੁਫ਼ਤ ਜਨਤਕ ਸਾਈਟ ਵਿਖੇ ਨਾਮ ਦਰਜ ਕਰਾਉਣ ਲਈ ਇੱਥੇ ਕਲਿੱਕ ਕਰੋ ਅਤੇ ਆਪਣਾ ਵੇਰਵਾ ਭਰ ਦਿਉ।
  2. ਆਪਣੇ ਘਰ ਅਤੇ ਮੰਜ਼ਿਲ ਦਾ ਪਤਾ ਭਰ ਦਿਉ।
  3. ਲੱਭਣ ਦੇ ਢਾਲ਼ੇ ਜਾ ਸਕਣ ਵਾਲੇ ਬਦਲਾਂ ਨਾਲ ਆਪਣੇ ਨਾਲ ਮੇਲ਼ ਖਾਂਦੇ ਹੋਰ ਆਉਣ-ਜਾਣ ਵਾਲਿਆਂ ਦਾ ਪਤਾ ਲਾਉ।
  4. ਮੇਲ ਖਾਂਦੇ ਆਉਣ-ਜਾਣ ਵਾਲਿਆਂ ਨੂੰ ਕਾਰਪੂਲ ਵਾਸਤੇ ਸੁਨੇਹਾ ਭੇਜੋ।
  5. ਕਾਰਪੂਲ ਕਰਨਾ ਸ਼ੁਰੂ ਕਰ ਦਿਉ!

ਮਦਦ ਦੀ ਲੋੜ ਹੈ?

ਤੁਹਾਡੀ ਭੇਤਦਾਰੀ ਰੱਖੀ ਜਾਂਦੀ ਹੈ
ਅਸੀਂ ਸਾਡੀ ਸਹੂਲਤ ਵਰਤਣ ਵਾਲਿਆਂ ਦੀਆਂ ਸੂਚੀਆਂ ਕਿਸੇ ਨੂੰ ਨਾ ਵਿਖਾਉਂਦੇ ਅਤੇ ਨਾ ਵੇਚਦੇ ਹਾਂ। ਤੁਹਾਡਾ ਈ-ਮੇਲ ਪਤਾ ਸਿਰਫ਼ ਉਨ੍ਹਾਂ ਆਉਣ-ਜਾਣ ਵਾਲਿਆਂ ਨੂੰ ਦੱਸਿਆ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਈ-ਮੇਲ ਭੇਜਣ ਦਾ ਫੈਸਲਾ ਕਰਦੇ ਹੋ। ਜੇ ਤੁਹਾਨੂੰ ਵੈੱਬਸਾਈਟ ਰਾਹੀਂ ਕਿਸੇ ਅਜਿਹੇ ਵਿਅਕਤੀ ਦੀ ਈ-ਮੇਲ ਆਵੇ ਜਿਹੜਾ ਕਾਰਪੂਲ ਕਰਨਾ ਚਾਹੁੰਦਾ ਹੈ, ਇਹ ਪਰਖਣ ਲਈ ਜਵਾਬ ਦੇਣਾ ਤੁਹਾਡੇ `ਤੇ ਹੈ ਕਿ ਉਸ ਵਿਅਕਤੀ ਦਾ ਸਾਥ ਤੁਹਾਨੂੰ ਵਾਰਾ ਵੀ ਖਾਂਦਾ ਹੈ ਜਾਂ ਨਹੀਂ।

ਸਹੀ ਸਾਥੀ ਫੱਟ ਲੱਭ ਪੈਂਦੇ ਹਨ
ਵੱਧ ਤੋਂ ਵੱਧ ਢੁਕਵਾਂ ਮੇਲ ਲੱਭਣ ਲਈ ਅਸੀਂ ਇੱਕ ਦਰੁਸਤ ਜੀਓਕੋਡਿਡ ਸਿਰਨਾਵੇਂ ਦੀ ਵਰਤੋਂ ਕਰਦੇ ਹਾਂ। ਲੱਭ ਸਕਣ ਲਈ ਮੌਜੂਦ ਬਦਲਾਂ ਨਾਲ ਤੁਸੀਂ ਫੈਸਲਾ ਕਰ ਸਕਦੇ ਹੋ ਕਿ ਤੁਸੀਂ ਫਾਸਲੇ, ਸਫ਼ਰ `ਤੇ ਲੱਗਣ ਵਾਲੇ ਸਮੇਂ ਅਤੇ ਹੋਰ ਤਰਜੀਹਾਂ ਦੇ ਮਾਮਲੇ ਵਿੱਚ ਕਿੰਨ੍ਹੀ ਕੁ ਲਿਹਾਜ਼ ਕਰ ਸਕਦੇ ਹੋ।

ਤੁਹਾਡੇ ਕੰਮ ਵਾਲੀ ਥਾਂ `ਤੇ ਕਾਰਪੂਲ ਜ਼ੋਨ
ਕਿਸੇ ਰੋਜ਼ਗਾਰ ਵਾਲੀ ਥਾਂ ਲਈ ਖਾਸ ਕਾਰਪੂਲ ਜ਼ੋਨ ਇੱਕ ਅਜਿਹੀ ਸਹੂਲਤ ਹੈ ਜੋ ਕਿਸੇ ਸਥਾਨਕ ਸਮਾਰਟ ਕਮਿਊਟ ਦੇ ਮੈਂਬਰ ਰੋਜ਼ਗਾਰਦਾਤਾਵਾਂ ਨੂੰ ਪੇਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਕੋਈ ਅਜਿਹੇ ਰੋਜ਼ਗਾਰਦਾਤਾ ਹੋ ਜੋ ਆਪਣੇ ਮੁਲਾਜ਼ਮਾਂ ਨੂੰ ਕਾਰਪੂਲ ਜ਼ੋਨ ਦਾ "ਛੋਟਾ ਗਰੁੱਪ" ਪੇਸ਼ ਕਰਨ ਵਿੱਚ ਦਿਲਚਸਪੀ ਰੱਖਦੇ ਹੋਵੋਂ, ਤਾਂ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਸਮਾਰਟ ਕਮਿਊਟ ਨਾਲ ਸੰਪਰਕ ਕਰੋ। ਸਰਗਰਮ ਸਮਾਰਟ ਕਮਿਊਟਾਂ ਦੀ ਇੱਕ ਸੂਚੀ ਵਿਖੇ ਸਾਡੇ ਹੋਮਪੇਜ `ਤੇ ਮੌਜੂਦ ਹੈ।


ਹੁਣ ਚੁਸਤ ਤਰੀਕੇ ਨਾਲ ਰੂਟ ਮੇਲਣ ਵਾਲੀ ਸਹੂਲਤ ਨਾਲ

ਇਹ ਗੱਲ ਧਿਆਨ ਵਿੱਚ ਰਹੇ ਜੀ ਕਿ ਇਹ ਸਾਈਟ ਸਿਰਫ਼ ਕਾਰਪੂਲਿੰਗ ਵਾਸਤੇ ਹੈ, ਜਿਸ ਦਾ ਮਤਲਬ ਹੈ ਕੰਮ ਤੋਂ ਜਾਂ ਸਕੂਲ ਤੋਂ ਬਾਕਾਇਦਾ ਆਉਣਾ-ਜਾਣਾ। ਇਹ ਸਿਰਫ਼ ਇੱਕ ਵਾਰੀ ਜਾਂ ਕਦੇ-ਕਦਾਈਂ ਸਫ਼ਰ ਕਰਨ ਵਾਸਤੇ ਨਹੀਂ ਹੈ।